Punjabi

ਉਪਯੋਗੀ ਜਾਣਕਾਰੀ

 

ਨੌਰਥ-ਵੈਸਟ ਖੇਤਰ ਵਿੱਚ ਤਾਰਾਂ ਅਤੇ ਬਿਜਲੀ ਦੀਆਂ ਲਾਈਨਾਂ ਸਾਡੇ ਕੋਲ ਹਨ ਅਤੇ ਅਸੀਂ ਇਹਨਾਂ ਦੀ ਸੰਭਾਲ ਕਰਦੇ ਹਾਂ ਤਾਂ ਜੋ ਤੁਸੀਂ ਭਰੋਸੇਮੰਦ ਅਤੇ ਬੇਰੋਕ ਬਿਜਲੀ ਦੀ ਸਪਲਾਈ ਪ੍ਰਾਪਤ ਕਰ ਸਕੋ। ਅਸੀਂ  ਯੋਜਨਾਬੱਧ ਬਿਜਲੀ ਕਟੌਤੀਆਂਅਤੇ ਆਮ ਨੈਟਵਰਕ ਨੂੰ ਅਪਗ੍ਰੇਡ ਕਰਕੇ ਬਿਜਲਈ ਸਾਜ਼-ਸਮਾਨ ਦੀ ਸੰਭਾਲ ਕਰਦੇ ਹਾਂ ਅਤੇ ਇਹਨਾਂ ਦਾ ਆਧੁਨਿਕੀਕਰਨ ਕਰਦੇ ਹਾਂ। ਅਸੀਂ ਆਪਣੇ ਗਾਹਕਾਂ ਲਈ ਬਿਜਲੀ ਦੀਆਂ ਨਵੀਂਆਂ ਤਾਰਾਂ ਨੂੰ ਬਦਲਦੇ ਅਤੇ ਜੋੜਦੇ ਹਾਂ। ਅਸੀਂ ਆਪਣਾ ਨਾਮ ਬਦਲ ਲਿਆ ਹੈ; ਹੋ ਸਕਦਾ ਹੈ ਕਿ ਤੁਸੀਂ ਸਾਨੂੰ ਨੌਰਵੈਬ (Norweb), ਦ ਇਲੈਕਟ੍ਰਿਕ ਬੋਰਡ (The Electric Board) ਵੱਜੋਂ ਜਾਣਦੇ ਹੋ ਜਾਂ ਫੇਰ ਜਿਵੇਂ ਕਿ ਸਾਨੂੰ ਇਸ ਸਮੇਂ ਇਲੈਕਟ੍ਰੀਸਿਟੀ ਨੌਰਥ ਵੈਸਟ (Electricity North West) ਵੱਜੋਂ ਜਾਣਿਆ ਜਾਂਦਾ ਹੈ।  

ਤੁਹਾਡਾ ਇਲੈਕਟ੍ਰੀਸਿਟੀ ਸਪਲਾਇਰ ਇੱਕ ਅਜਿਹੀ ਕੰਪਨੀ ਹੈ ਜਿਸ ਦੀ ਚੋਣ ਤੁਸੀਂ ਆਪਣੀ ਬਿਜਲੀ ਖਰੀਦਣ ਲਈ ਕੀਤੀ ਹੈ ਅਤੇ ਤੁਹਾਡੇ ਬਿਲ ਦੇ ਇੱਕ ਹਿੱਸੇ ਦਾ ਭੁਗਤਾਨ ਤੁਹਾਡੇ ਡਿਸਟ੍ਰੀਬਿਊਸ਼ਨ ਨੈਟਵਰਕ ਆਪਰੇਟਰ (Distribution Network Operator) ਨੂੰ ਕੀਤਾ ਜਾਂਦਾ ਹੈ। ਇਲੈਕਟ੍ਰੀਸਿਟੀ ਨੌਰਥ ਵੈਸਟ, ਨੌਰਥ ਵੈਸਟ ਲਈ ਇੱਕ ਡਿਸਟ੍ਰੀਬਿਊਸ਼ਨ (ਵੰਡ) ਕੰਪਨੀ ਹੈ ਅਤੇ ਅਸੀਂ ਤੁਹਾਡੇ ਇਲਾਕੇ ਵਿੱਚ ਬਿਜਲੀ ਲਾਇਨਾਂ ਅਤੇ ਤਾਰਾਂ ਨੂੰ ਆਪਰੇਟ ਕਰਦੇ ਹਾਂ, ਇਹਨਾਂ ਸੰਭਾਲ ਕਰਦੇ ਹਾਂ ਅਤੇ ਇਹਨਾਂ ਨੂੰ ਲਗਾਉਂਦੇਹਾਂ।

ਆਮ ਤੌਰ ’ਤੇ, ਤੁਸੀਂ ਹੇਠਾਂ ਦਿੱਤੇ ਮਾਮਲਿਆਂ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਹੋ:

  • ਤੁਹਾਡਾ ਗੁਆਂਢ ਜਾਂ ਇਲਾਕਾ ਬਿਜਲੀ ਕਟੌਤੀ ਤੋਂ ਪ੍ਰਭਾਵਿਤ ਹੈ
  • ਤੁਸੀਂ ਨਵੀਂ ਬਿਜਲੀ ਸਪਲਾਈ ਚਾਹੁੰਦੇ ਹੋ ਜਾਂ ਆਪਣੀ ਮੌਜੂਦਾ ਬਿਜਲੀ ਸਪਲਾਈ ਵਿੱਚ ਤਬਦੀਲੀ ਚਾਹੁੰਦੇ ਹੋ।
  • ਜ਼ਮੀਨ ਦੇ ਉਪਰਲੀਆਂ ਲਾਈਨਾਂ ’ਤੇ ਜਾਂ ਇਸ ਦੇ ਨਜ਼ਦੀਕ ਸਾਂਭ-ਸੰਭਾਲ ਦੀ ਲੋੜ ਹੈ, ਜਿਵੇਂ ਕਿ ਦਰਖਤ ਦੀ ਛੰਗਾਈ (ਕਟਾਈ) ਕਰਨੀ, ਤਾਰਾਂ ਨੂੰ ਸੁਰੱਖਿਅਤ ਢੰਗ ਨਾਲ ਢੱਕਣਾ। ਅਸੀਂ ਅੰਡਰਗ੍ਰਾਊਂਡ ਬਿਜਲੀ ਨੈਟਵਰਕ ਨੂੰ ਵੀ ਕਾਇਮ ਰੱਖਦੇ ਹਾਂ, ਬਗੈਰ ਯੋਜਨਾ ਵਾਲੇ ਬਿਜਲੀ ਦੇ ਕੱਟਾਂ ਨੂੰ ਰੋਕਣ ਲਈ ਤਾਰਾਂ ਬਦਲਦੇ ਹਾਂ।
  • ਸਬਸਟੇਸ਼ਨ ਬਿਲਡਿੰਗ ਜਾਂ ਗਰਾਊਂਡਾਂ ਜਿਹਨਾਂ ਨੂੰ ਸਾਂਭ-ਸੰਭਾਲ ਦੀ ਲੋੜ ਹੁੰਦੀ ਹੈ

ਬਿਜਲੀ ਦੀ ਕਟੌਤੀ ਅਕਸਰ ਵਾਰ-ਵਾਰ ਨਹੀਂ ਲੱਗਦੇ, ਪਰ ਜਦੋਂ ਬਿਜਲਈ ਨੈਟਵਰਕ ਨਾਕਾਮ ਜਾਂ ਨੁਕਸਾਨਗ੍ਰਸਤ ਹੋ ਜਾਂਦਾ ਹੈ, ਤਾਂ ਅਸੀਂ ਤੁਹਾਡੀ ਸਪਲਾਈ ਨੂੰ ਮੁੜ ਬਹਾਲ ਕਰਨ ਲਈ ਛੇਤੀ ਤੋਂ ਛੇਤੀ ਕੰਮ ਕਰਾਂਗੇ। ਜਿੰਨੀ ਛੇਤੀ ਤੁਸੀਂ ਸਾਨੂੰ ਰਿਪੋਰਟ ਕਰਦੇ ਹੋ ਓਨੀ ਛੇਤੀ ਅਸੀਂ ਇਸ ਦੀ ਮੁਰੰਮਤ ਕਰਾਂਗੇ।

ਕਿਸੇ ਵੀ ਪੁੱਛਗਿੱਛ ਜਾਂ ਸ਼ਿਕਾਇਤਾਂ ਲਈ ਕਿਰਪਾ ਕਰਕੇ ਸਾਨੂੰ 0800 195 4141  ’ਤੇ ਕਾਲ ਕਰੋ ਜਿੱਥੇ ਅਸੀਂ ਤੁਹਾਡੀ ਕਾਲ ਨੂੰ ਆਪਣੀ ਅਨੁਵਾਦ ਸੇਵਾ ਨਾਲ ਜੋੜ ਸਕਦੇ ਹਾਂ। ਦ ਬਿਗ ਵਰਡ (The Big Word) ਸਾਡੀ ਗੱਲਬਾਤ ਲਈ ਸਹਾਇਤਾ ਕਰੇਗੀ।

ਬਿਜਲੀ ਕਟੌਤੀ ਹੋਣ ਦੀ ਸੂਰਤ ਵਿੱਚ, ਸਾਨੂੰ ਦਿਨ ਵਿੱਚ 24 ਘੰਟੇ 105 ’ਤੇ ਕਾਲ ਕਰੋ ਜਾਂ ਸਾਡੇ ਆਨਲਾਈਨ ਫਾਰਮ ਦੀ ਵਰਤੋਂ ਕਰਦਿਆਂ ਬਿਜਲੀ ਕਟੌਤੀ ਦੀ ਰਿਪੋਰਟ ਕਰੋ (Report a Power Cut)।